ਮਥੁਰਾ (ਯੂਪੀ), 4 ਜਨਵਰੀ
ਮਥੁਰਾ ਦੀ ਇੱਕ ਅਦਾਲਤ ਨੇ ਇੱਕ ਸੰਗਠਨ ਹਿੰਦੂ ਆਰਮੀ ਵੱਲੋਂ ਇੱਥੇ ਰਾਮ ਜਨਮਭੂਮੀ ਨੇੜੇ ਸਥਿਤ ਸ਼ਾਹੀ ਈਦਗਾਹ ਮਸਜਿਦ ਹਟਾਉਣ ਸਬੰਧੀ ਪਟੀਸ਼ਨ ’ਤੇ ਸੁਣਵਾਈ ਤਰੀਕ 15 ਜਨਵਰੀ ਤੈਅ ਕੀਤੀ ਹੈ। ਇਸ ਕੇਸ ਵਿੱਚ ਦਾਇਰ ਇਹ ਤੀਜਾ ਮੁਕੱਦਮਾ ਹੈ। ਇਸ ਤੋਂ ਪਹਿਲਾਂ ਸਿਵਿਲ ਜੱਜ (ਸੀਨੀਅਰ ਡਿਵੀਜ਼ਨ) ਨੇਹਾ ਭਾਦੌਰੀਆ ਦੀ ਅਦਾਲਤ ’ਚ ਵਕੀਲ ਹਰੀ ਸ਼ੰਕਰ ਜੈਨ ਅਤੇ ਹੋਰਨਾਂ ਵੱਲੋਂ ਅਤੇ ਵਕੀਲ ਮਹੇਂਦਰ ਪ੍ਰਤਾਪ ਸਿੰਘ ਵੱਲੋਂ ਪਟੀਸ਼ਨਾਂ ਦਾਇਰ ਕੀਤੀ ਗਈਆਂ ਸਨ। ਐਡਵੋਕੇਟ ਸ਼ੈਲੇਂਦਰ ਸਿੰਘ ਨੇ ਦੱਸਿਆ, ‘ਜੱਜ ਨੇਹਾ ਭਾਦੌਰੀਆ ਵੱਲੋਂ ਕੇਸ ਦੀ ਅਗਲੀ ਸੁਣਵਾਈ ਲਈ ਤਰੀਕ 15 ਜਨਵਰੀ ਮਿਥੀ ਗਈ ਹੈ।’ ਇਸ ਤੋਂ ਪਹਿਲਾਂ ਇਹ ਪਟੀਸ਼ਨ ਲੰਘੇ ਵਰ੍ਹੇ 22 ਦਸੰਬਰ ਨੂੰ ਸੁਣਵਾਈ ਲਈ ਸੂਚੀਬੱਧ ਕੀਤੀ ਗਈ ਸੀ। ਪਰ ਮਥੁਰਾ ਬਾਰ ਐਸੋਸੀਏਸ਼ਨ ਦੇ ਮੈਂਬਰ ਦੀ ਮੌਤ ਕਾਰਨ ਇਸ ’ਤੇ ਸੁਣਵਾਈ ਨਹੀਂ ਸੀ ਹੋ ਸਕੀ। ਇਸ ਕਰਕੇ ਜੱਜ ਨੇ ਸੁਣਵਾਈ ਤਰੀਕ 4 ਜਨਵਰੀ ਨਿਰਧਾਰਿਤ ਕੀਤੀ ਸੀ। -ਪੀਟੀਆਈ