ਨਵੀਂ ਦਿੱਲੀ: ਪੀਐੱਮ ਕੇਅਰਜ਼ ਫੰਡਾਂ ਨੂੰ ਜਨਤਕ ਐਲਾਨਣ ਅਤੇ ਇਸ ਦੇ ਪੜਾਅਵਾਰ ਵੇਰਵੇ ਨਸ਼ਰ ਕਰਨ ਦੀ ਮੰਗ ਸਬੰਧੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਵੱਲੋਂ 23 ਅਪਰੈਲ ਨੂੰ ਸੁਣਵਾਈ ਕੀਤੀ ਜਾਵੇਗੀ। ਚੀਫ ਜਸਟਿਸ ਡੀਐੱਨ ਪਟੇਲ ਅਤੇ ਜਸਟਿਸ ਜਸਮੀਤ ਸਿੰਘ ਨੇ ਇਸ ਪਟੀਸ਼ਨ ਨੂੰ ਪੀਐੱਮ ਕੇਅਰਜ਼ ਫੰਡਾਂ ਨੂੰ ਸੂਚਨਾ ਦੇ ਅਧਿਕਾਰ ਦੇ ਘੇਰੇ ਅੰਦਰ ਲਿਆਉਣ ਦੀ ਪਟੀਸ਼ਨ ਦੇ ਨਾਲ ਹੀ ਸੁਣਵਾਈ ਲਈ ਸੂਚੀਬੱਧ ਕਰ ਲਿਆ ਹੈ ਅਤੇ ਦੋਵਾਂ ਮਸਲਿਆਂ ’ਤੇ ਸੁਣਵਾਈ ਹੁਣ 23 ਅਪਰੈਲ ਨੂੰ ਹੋਵੇਗੀ। ਦੋਵੇਂ ਪਟੀਸ਼ਨਾਂ ਸਾਮਯਕ ਗੰਗਵਾਲ ਵੱਲੋਂ ਦਾਇਰ ਕੀਤੀਆਂ ਗਈਆਂ ਹਨ। -ਆਈਏਐੱਨਐੱਸ