ਨਵੀਂ ਦਿੱਲੀ, 11 ਜੂਨ
ਭਾਰਤ ਨੇ ਹਮੇਸ਼ਾ ਹੀ ਦੁਨੀਆਂ ਨੂੰ ਸੱਚਾਈ, ਅਹਿੰਸਾ ਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ ਅਤੇ ਨਫਰਤ ਤੇ ਹਿੰਸਾ ਸਾਡੇ ਜਿਊਣ ਦਾ ਤਰੀਕਾ ਨਹੀਂ। ਇਸ ਗੱਲ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਉਸ ਸਮੇਂ ਕਹੀ ਜਦੋਂ ਦੇਸ਼ ਵਿੱਚ ਕਈ ਥਾਵਾਂ ਤੋਂ ਹਿੰਸਕ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਆ ਰਹੀਆਂ ਹਨ। ਇਹ ਹਿੰਸਕ ਘਟਨਾਵਾਂ ਪੈਗੰਬਰ ਮੁਹੰਮਦ ਬਾਰੇ ਭਾਜਪਾ ਦੇ ਦੋ ਮੁਅੱਤਲ ਆਗੂਆਂ ਵੱਲੋਂ ਹਾਲ ਹੀ ਵਿੱਚ ਕੀਤੀਆਂ ਗਈਆਂ ਵਿਵਾਦਤ ਟਿੱਪਣੀਆਂ ਕਾਰਨ ਵਾਪਰੀਆਂ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਸਿਧਾਂਤ ਆਜ਼ਾਦ ਭਾਰਤ ਦੀ ਨੀਂਹ ਹਨ ਅਤੇ ਸਾਰੇ ਦੇਸ਼ ਵਾਸੀਆਂ ਦਾ ਫਰਜ਼ ਹੈ ਕਿ ਭਾਰਤ ਨੂੰ ਇਕਜੁੱਟ ਰੱਖਿਆ ਜਾਵੇ ਅਤੇ ਭਾਈਚਾਰਕ ਸਾਂਝ ਕਾਇਮ ਰੱਖੀ ਜਾਵੇ। -ਪੀਟੀਆਈ