ਚੰਡੀਗੜ੍ਹ: ਹਰਿਆਣਾ ਦੀ ਪਹਿਲੀ ਮਹਿਲਾ ਐੱਮਪੀ ਤੇ ਪੁੱਡੂਚੁਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਚੰਦਰਾਵਤੀ (92) ਦਾ ਅੱਜ ਦੇਹਾਂਤ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਚੰਦਰਾਵਤੀ ਦਾ ਰੋਹਤਕ ਦੇ ਪੀਜੀਆਈਐੱਮਐੱਸ ’ਚ ਇਲਾਜ ਚੱਲ ਰਿਹਾ ਸੀ ਜਿੱਥੇ ਉਹ ਬੀਤੀ 5 ਨਵੰਬਰ ਤੋਂ ਜੇਰੇ ਇਲਾਜ ਸਨ। ਉਹ ਪਹਿਲਾਂ ਜਨਤਾ ਪਾਰਟੀ ’ਚ ਆਗੂ ਸਨ ਜਿਨ੍ਹਾਂ 1977 ’ਚ ਭਿਵਾਨੀ ਚੋਣ ਹਲਕੇ ਤੋਂ ਚੌਧਰੀ ਬੰਸੀ ਲਾਲ ਨੂੰ ਹਰਾਇਆ ਸੀ। -ਪੀਟੀਆਈ