ਚੰਡੀਗੜ੍ਹ, 20 ਅਗਸਤ
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦੀ ਅੱਜ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਮਗਰੋਂ ਆਕਸੀਜਨ ਲਾਈ ਗਈ ਹੈ। ਵਿੱਜ ਦੀ ਸਿਹਤ ’ਤੇ ਨਜ਼ਰ ਰੱਖ ਰਹੇ ਪੀਜੀਆਈ ਰੋਹਤਕ ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਮੁਖੀ ਧਰੁਵ ਚੌਧਰੀ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਅੰਬਾਲਾ ਸ਼ਹਿਰ ਵਿੱਚ ਉਨ੍ਹਾਂ ਦੀ ਰਿਹਾਇਸ਼ ’ਤੇ ਆਕਸੀਜਨ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਮੰਤਰੀ ਦਾ ਅੱਜ ਸਵੇਰੇ ਆਕਸੀਜਨ ਦਾ ਪੱਧਰ 80 ਤੋਂ ਹੇਠਾਂ ਚਲਾ ਗਿਆ ਸੀ। ਸ਼ਾਮ ਤੱਕ ਆਕਸੀਜਨ ਦਾ ਪੱਧਰ 89 ’ਤੇ ਪਹੁੰਚ ਗਿਆ, ਜੋ ਹਾਲੇ ਵੀ ਘੱਟ ਹੈ। ਵਿੱਜ ਨੇ ਪਿਛਲੇ ਸਾਲ 20 ਨਵੰਬਰ ਨੂੰ ਭਾਰਤ ਬਾਇਓਟੈੱਕ ਦੀ ‘ਕੋਵੈਕਸੀਨ’ ਦੀ ਵੈਕਸੀਨ ਵੀ ਲਗਵਾਈ ਸੀ। -ਆਈਏਐੱਨਐੱਸ