ਸ਼ਿਓਪੁਰ: ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ’ਚ 20 ਵਰ੍ਹਿਆਂ ਦੀ ਲਾੜੀ ਨੇ ਚੰਬਲ ਦਰਿਆ ’ਚ ਛਾਲ ਮਾਰ ਦਿੱਤੀ। ਇਹ ਘਟਨਾ ਊਸ ਦੀ ਵਿਦਾਈ ਦੇ ਅੱਧੇ ਘੰਟੇ ਬਾਅਦ ਸਵੇਰੇ 7 ਵਜੇ ਵਾਪਰੀ। ਵਿਆਹ ਤੋਂ ਬਾਅਦ ਲਾੜੀ ਆਪਣੇ ਪਤੀ ਅਤੇ ਹੋਰਾਂ ਨਾਲ ਕਾਰ ’ਚ ਸਹੁਰੇ ਘਰ ਜਾ ਰਹੀ ਸੀ। ਰਾਹ ’ਚ ਪਾਲੀ ਪੁਲ ’ਤੇ ਜਦੋਂ ਕਾਰ ਪਹੁੰਚੀ ਤਾਂ ਊਸ ਨੇ ਡਰਾਈਵਰ ਨੂੰ ਕਾਰ ਰੋਕਣ ਲਈ ਕਿਹਾ। ਜਦੋਂ ਡਰਾਈਵਰ ਨੇ ਕਾਰ ਨਹੀਂ ਰੋਕੀ ਤਾਂ ਊਸ ਨੇ ਸਟੀਅਰਿੰਗ ਨੂੰ ਹੱਥ ਪਾ ਕੇ ਬਰੇਕਾਂ ਲਗਾਊਣ ਲਈ ਮਜਬੂਰ ਕਰ ਦਿੱਤਾ। ਕਾਰ ਜਦੋਂ ਰੁਕ ਗਈ ਤਾਂ ਲਾੜੀ ਊਸ ’ਚੋਂ ਬਾਹਰ ਨਿਕਲੀ ਅਤੇ ਪੁਲ ਤੋਂ ਦਰਿਆ ’ਚ ਛਾਲ ਮਾਰ ਦਿੱਤੀ। -ਪੀਟੀਆਈ