ਸੰਤੋਖ ਗਿੱਲ
ਮੁੱਲਾਂਪੁਰ ਦਾਖਾ, 28 ਫਰਵਰੀ
ਤਿੰਨ ਸਾਲ ਪੁਰਾਣੇ ਬਹੁ-ਚਰਚਿਤ ਈਸੇਵਾਲ ਸਮੂਹਿਕ ਜਬਰ-ਜਨਾਹ ਮਾਮਲੇ ਵਿਚ ਫਾਸਟ-ਟਰੈਕ ਅਦਾਲਤ ਨੇ ਇਕ ਨਾਬਾਲਗ ਸਮੇਤ ਅੱਧੀ ਦਰਜਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਜੱਜ ਰਸ਼ਮੀ ਸ਼ਰਮਾ ਨੇ ਨਾਬਾਲਗ ਸਮੇਤ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ਼ ਅਲੀ, ਸੁਰਮੂ ਅਤੇ ਅਜੇ ਉਰਫ਼ ਲੱਲਨ ਉਰਫ਼ ਬਿਰਜ ਨੰਦਨ ਨੂੰ ਦੋਸ਼ੀ ਠਹਿਰਾਇਆ ਹੈ। ਇਨ੍ਹਾਂ ਨੂੰ ਸਜ਼ਾ 4 ਮਾਰਚ ਨੂੰ ਸੁਣਾਈ ਜਾਵੇਗੀ। 9 ਫਰਵਰੀ 2019 ਨੂੰ ਵਾਪਰੀ ਦਰਿੰਦਗੀ ਦੀ ਇਸ ਘਟਨਾ ਸਬੰਧੀ 10 ਫਰਵਰੀ 2019 ਨੂੰ ਥਾਣਾ ਦਾਖਾ ਵਿਚ ਕੇਸ ਦਰਜ ਕੀਤਾ ਗਿਆ ਸੀ।