ਵਾਰਾਣਸੀ: ਗਿਆਨਵਾਪੀ-ਸ਼ਿੰਗਾਰ ਗੌਲੀ ਕੇਸ ’ਚ ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਅੱਜ ਗਿਆਨੀਵਾਪੀ ਮਸਜਿਦ ਕੰਪਲੈਕਸ ’ਚ ਮਿਲੇ ਕਥਿਤ ਸ਼ਿਵਲਿੰਗ ਦੀ ਕਾਰਬਨ ਡੇਟਿੰਗ ਕਰਵਾਉਣ ਦੀ ਹਿੰਦੂ ਧਿਰ ਦੀ ਮੰਗ ਸਬੰਧੀ ਅਰਜ਼ੀ ਦਾ ਨੋਟਿਸ ਲੈਂਦਿਆਂ ਮਸਜਿਦ ਪ੍ਰਬੰਧਨ ਨੂੰ ਇਸ ਸਬੰਧ ਵਿੱਚ 29 ਸਤੰਬਰ ਤੱਕ ਇਤਰਾਜ਼ ਦਾਖਲ ਕਰਨ ਲਈ ਕਿਹਾ ਹੈ। ਜੱਜ ਏਕੇ ਵਿਸ਼ੇਸ਼ ਨੇ ਮਾਮਲੇ ਦੀ ਸੁਣਵਾਈ 29 ਸਤੰਬਰ ਨੂੰ ਪਾ ਦਿੱਤੀ ਹੈ। -ਪੀਟੀਆਈ