ਗੁਰੂਗ੍ਰਾਮ, 16 ਅਗਸਤ
ਦਿੱਲੀ-ਜੈਪੁਰ ਹਾਈਵੇਅ ‘ਤੇ ਦੇਰ ਰਾਤ ਟਰੱਕ ਦੇ ਇਨੋਵਾ ’ਤੇ ਪਲਟਣ ਕਾਰਨ ਕਾਰ ਸਵਾਰ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 2 ਵਜੇ ਪਿੰਡ ਸਿਧਰੌਲੀ ਨੇੜੇ ਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਹਾਦਸਾ ਹੋਇਆ ਜਦੋਂ ਦੋ ਔਰਤਾਂ ਅਤੇ ਡਰਾਈਵਰ ਸਮੇਤ ਛੇ ਵਿਅਕਤੀ ਉਦੈਪੁਰ ਤੋਂ ਨੋਇਡਾ ਵਾਪਸ ਜਾ ਰਹੇ ਸਨ। ਹਾਦਸੇ ’ਚ ਔਰਤ, ਦੋ ਪੁਰਸ਼ ਤੇ ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ।