ਗੁਰੂਗ੍ਰਾਮ (ਹਰਿਆਣਾ), 13 ਸਤੰਬਰ
ਇਥੋਂ ਦੇ ਹੋਟਲ ‘ਚ ਅੱਜ ਬੰਬ ਦੀ ਧਮਕੀ ਕਾਰਨ ਦਹਿਸ਼ਤ ਫੈਲ ਗਈ ਤੇ ਪੁਲੀਸ ਤੇ ਬੰਬ ਠੁੱਸ ਕਰਨ ਵਾਲਾ ਦਸਤੇ ਨੇ ਹੋਟਲ ਦੀ ਤਲਾਸ਼ੀ ਲਈ। ਸਵੇਰੇ ਕਰੀਬ 11.35 ਵਜੇ ਐਂਬੀਅਨਸ ਮਾਲ ਕੰਪਲੈਕਸ ਦੇ ਲੀਲਾ ਹੋਟਲ ’ਚ ਬੰਬ ਹੋਣ ਬਾਰੇ ਫੋਨ ਆਇਆ ਸੀ। ਇਸ ਬਾਰੇ ਪੁਲੀਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਲੋਕਾਂ ਨੂੰ ਬਾਹਰ ਕੱਢ ਨੇ ਤਲਾਸ਼ੀ ਲਈ ਜਾ ਰਹੀ ਹੈ। ਹੋਟਲ ਨੂੰ ਜਿਸ ਮੋਬਾਈਲ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ ਉਹ ਫੋਨ ਹੁੰਦ ਬੰਦ ਹੈ।