ਜੰਮੂ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਗੁਪਕਾਰ ਗੱਠਜੋੜ ਅਤੇ ਕਾਂਗਰਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ਵਿਰੋਧੀ ਬਿਆਨਾਂ ਕਾਰਨ ਵੱਖਵਾਦੀਆਂ ਅਤੇ ਦਹਿਸ਼ਤਗਰਦਾਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਕਿਸ਼ਤਵਾੜ ਵਿੱਚ ਡੀਡੀਪੀ ਚੋਣਾਂ ਲਈ ਪ੍ਰਚਾਰ ਕਰਦਿਆਂ ਸ੍ਰੀ ਚੁੱਘ ਨੇ ਲੋਕਾਂ ਨੂੁੰ ਅਪੀਲ ਕੀਤੀ ਕਿ ਉਹ ਇਨ੍ਹਾਂ ਮੌਕਾਪ੍ਰਸਤ ਰਾਜਸੀ ਸਮੂਹਾਂ ਨੂੰ ਲਾਂਭੇ ਕਰਨ ਲਈ ਭਾਜਪਾ ਨੂੰ ਵੋਟ ਪਾਉਣ। –ਪੀਟੀਆਈ