ਜੈਪੁਰ, 1 ਨਵੰਬਰ
ਗੁੱਜਰ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਸੱਦੇ ’ਤੇ ਗੁੱਜਰਾਂ ਨੇ ਭਰਤਪੁਰ ਦੇ ਬਿਆਨਾ ’ਚ ਮੁੜ ਤੋਂ ਅੰਦੋਲਨ ਸ਼ੁਰੂ ਕਰ ਦਿੱਤਾ ਹੈ। ਗੁੱਜਰ ਭਾਈਚਾਰੇ ਦੇ ਨੌਜਵਾਨ ਵੱਡੀ ਗਿਣਤੀ ’ਚ ਰੇਲਵੇ ਟਰੈਕਾਂ ’ਤੇ ਬੈਠੇ ਦਿਖਾਈ ਦਿੱਤੇ। ਕਮੇਟੀ ਦੇ ਕਨਵੀਨਰ ਕਰਨਲ ਕਿਰੋੜੀ ਸਿੰਘ ਬੈਂਸਲਾ ਨੇ ਕਿਹਾ ਕਿ ਉਹ ਸੂਬੇ ਦੇ ਖੇਡ ਤੇ ਯੁਵਾ ਮੰਤਰੀ ਅਸ਼ੋਕ ਚਾਂਦਨਾ ਦੀ ਉਡੀਕ ਕਰ ਰਹੇ ਹਨ ਜੋ ਜੈਪੁਰ ਤੋਂ ਇੱਥੇ ਆਉਣਗੇ। ਕੀ ਇਹ ਅੰਦੋਲਨ ਲੰਮਾ ਚੱਲੇਗਾ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਰਕਾਰ ’ਤੇ ਨਿਰਭਰ ਕਰਦਾ ਹੈ। ਗੁੱਜਰਾਂ ਦੇ ਇਸ ਅੰਦੋਲਨ ਨਾਲ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ’ਤੇ ਆਵਾਜਾਈ ਪ੍ਰਭਾਵਿਤ ਹੋਵੇਗੀ। ਬਿਆਨਾ-ਹਿੰਦੌਨ ਸੜਕ ’ਤੇ ਵੀ ਆਵਾਜਾਈ ਨਹੀਂ ਚੱਲ ਰਹੀ। ਗੁੱਜਰਾਂ ਦੇ ਇੱਕ ਵਫ਼ਦ ਨੇ ਬੀਤੇ ਦਿਨ ਇੱਥੇ ਸਰਕਾਰ ਨਾਲ ਗੱਲਬਾਤ ਕੀਤੀ ਸੀ। ਉਸ ਤੋਂ ਬਾਅਦ ਦੋਵਾ ਧਿਰਾਂ ਵਿਚਾਲੇ 14 ਨੁਕਤਿਆਂ ’ਤੇ ਸਹਿਮਤੀ ਬਣੀ ਸੀ। –ਪੀਟੀਆਈ