ਨਵੀਂ ਦਿੱਲੀ, 20 ਸਤੰਬਰ
ਫਿਲਮ ਫੈਡਰੇਸ਼ਨ ਆਫ ਇੰਡੀਆ (ਐੱਫਐੱਫਆਈ) ਨੇ ਗੁਜਰਾਤੀ ਫਿਲਮ ‘ਛੈਲੋ ਸ਼ੋਅ’ ਨੂੰ ਓਸਕਰ ਐਵਾਰਡ ਲਈ ਭਾਰਤ ਵੱਲੋਂ ਭੇਜਿਆ ਗਿਆ ਹੈ। ਅੰਗਰੇਜ਼ੀ ਵਿੱਚ ਇਸ ਫਿਲਮ ਨੂੰ ‘ਲਾਸਟ ਫਿਲਮ ਸ਼ੋਅ’ ਦਾ ਨਾਂ ਦਿੱਤਾ ਗਿਆ ਹੈ ਜੋ ਕਿ ਦੇਸ਼ ਦੇ ਸਿਨੇਮਾਘਰਾਂ ਵਿੱਚ 14 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਐੱਫਐੱਫਆਈ ਦੇ ਸਕੱਤਰ ਜਨਰਲ ਸੁਪਰਨ ਸੇਨ ਨੇ ਕਿਹਾ ਕਿ ਇਸ ਫਿਲਮ ਦੇ ਨਿਰਦੇਸ਼ਕ ਪਾਨ ਨਲਿਨ ਹਨ ਤੇ ਫਿਲਮ ਦਾ ਨਿਰਮਾਣ ਸਿਧਾਰਥ ਰੌਇ ਕਪੂਰ ਦੇ ਬੈਨਰ ਹੇਠ ਰੌਇ ਕਪੂਰ ਫਿਲਮਜ਼, ਜੁਗਾੜ ਮੋਸ਼ਨ ਪਿਕਚਰਜ਼ ਤੇ ਮੌਨਸੂਨ ਫਿਲਮਜ਼ ਵੱਲੋਂ ਕੀਤਾ ਗਿਆ ਹੈ। -ਪੀਟੀਆਈ