ਅਹਿਮਦਾਬਾਦ: ਗੁਜਰਾਤ ਦੇ ਇੱਕ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 28 ਦੀ ਮੌਤ ਹੋ ਗਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡਾਂ ਦੇ ਕੁਝ ਛੋਟੇ ਸ਼ਰਾਬ ਤਸਕਰਾਂ (ਇੱਕ ਮਹਿਲਾ ਸਮੇਤ) ਨੇ ਮਿਥਾਈਲ ਅਲਕੋਹਲ (ਮੀਥਾਨੌਲ) ’ਚ ਪਾਣੀ ਮਿਲਾ ਕੇ ਨਕਲੀ ਸ਼ਰਾਬ ਬਣਾਈ ਸੀ ਪਿੰਡਾਂ ਦੇ ਲੋਕਾਂ ਨੂੰ ਪ੍ਰਤੀ ਪਾਊਚ 20 ਰੁਪਏ ’ਚ ਵੇਚੀ। ਗੁਜਰਾਤ ਦੇ ਡੀਜੀਪੀ ਆਸ਼ੀਸ਼ ਭਾਟੀਆ ਨੇ ਦੱਸਿਆ ਕਿ 14 ਮੁੱਖ ਮੁਲਜ਼ਮਾਂ ਖ਼ਿਲਾਫ਼ ਤਿੰਨ ਕੇਸ ਦਰਜ ਕੀਤੇ ਗਏ ਹਨ। -ਪੀਟੀਆਈ