ਅਹਿਮਦਾਬਾਦ, 8 ਸਤੰਬਰ
ਗੁਜਰਾਤ ਹਾਈ ਕੋਰਟ ਨੇ ਮਹਾਤਮਾ ਗਾਂਧੀ ਦੇ ਪੜਪੋਤਰੇ ਤੁਸ਼ਾਰ ਗਾਂਧੀ ਵੱਲੋਂ ਸਾਬਰਮਤੀ ਆਸ਼ਰਮ ਰੀ-ਡਿਵੈਲਪਮੈਂਟ ਪ੍ਰਾਜੈਕਟ ਖ਼ਿਲਾਫ਼ ਦਾਇਰ ਅਪੀਲ ਖਾਰਜ ਕਰ ਦਿੱਤੀ ਹੈ। ਦਰਅਸਲ, ਸਰਕਾਰ ਨੇ ਕਿਹਾ ਹੈ ਕਿ ਇਸ ਪ੍ਰਾਜੈਕਟ ਦੌਰਾਨ ਆਸ਼ਰਮ ਦਾ ਮੁੱਖ ਹਿੱਸਾ ਪ੍ਰਭਾਵਿਤ ਨਹੀਂ ਹੋਵੇਗਾ। ਗੁਜਰਾਤ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਐਡਵੋਕੇਟ ਜਨਰਲ ਕਮਲ ਤ੍ਰਿਵੇਦੀ ਨੇ ਚੀਫ਼ ਜਸਟਿਸ ਅਰਵਿੰਦ ਕੁਮਾਰ ਤੇ ਜਸਟਿਸ ਏ ਜੇ ਸ਼ਾਸਤਰੀ ਦੇ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਪੰਜ ਏਕੜ ’ਚ ਫੈਲੇ ਆਸ਼ਰਮ ਦਾ ਮੁੱਖ ਹਿੱਸਾ ਇਸ ਪ੍ਰਾਜੈਕਟ ਦੌਰਾਨ ਪ੍ਰਭਾਵਿਤ ਨਹੀਂ ਹੋਵੇਗਾ। ਤੁਸ਼ਾਰ ਗਾਂਧੀ ਨੇ ਇੱਕ ਜਨਹਿੱਤ ਪਟੀਸ਼ਨ ਦਾਖ਼ਲ ਕਰ ਕੇ ਅਦਾਲਤ ਨੂੰ ਇਹ ਪ੍ਰਾਜੈਕਟ ‘ਨੈਸ਼ਨਲ ਗਾਂਧੀ ਸਮਾਰਕ ਨਿਧੀ’ ਦੀ ਅਗਵਾਈ ਹੇਠ ਕਰਨ ਲਈ ਨਿਰਦੇਸ਼ ਦੇਣ ਲਈ ਕਿਹਾ ਸੀ। -ਪੀਟੀਆਈ