ਅਹਿਮਦਾਬਾਦ: ਗੁਜਰਾਤ ਦੇ ਅਤਿਵਾਦ ਵਿਰੋਧੀ ਦਸਤੇ ਨੇ ਭਾਰਤੀ ਤੱਟ ਰੱਖਿਅਕਾਂ ਨਾਲ ਸਾਂਝੇ ਅਪਰੇਸ਼ਨ ਦੌਰਾਨ ਅਰਬ ਸਾਗਰ ’ਚ ਮੱਛੀਆਂ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ’ਚੋਂ 200 ਕਰੋੜ ਰੁਪਏ ਮੁੱਲ ਦੀ 40 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਅਤਿਵਾਦ ਵਿਰੋਧੀ ਦਸਤੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿਸ਼ਤੀ ’ਚ ਸਵਾਰ ਛੇ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਫੜਿਆ ਗਿਆ ਹੈ। ਨਸ਼ਾ ਲੈ ਕੇ ਆ ਰਹੀ ਕਿਸ਼ਤੀ ਨੂੰ ਕੱਛ ਜ਼ਿਲ੍ਹੇ ਦੇ ਜਖਾਉ ਹਾਰਬਰ ਨੇੜੇ ਫੜਿਆ ਗਿਆ। ਅਧਿਕਾਰੀ ਨੇ ਕਿਹਾ,‘‘ਗੁਜਰਾਤ ਦੇ ਕੰਢੇ ’ਤੇ ਉਤਾਰਨ ਮਗਰੋਂ ਹੈਰੋਇਨ ਸੜਕ ਮਾਰਗ ਰਾਹੀਂ ਪੰਜਾਬ ਭੇਜੀ ਜਾਣੀ ਸੀ। ਖ਼ੁਫ਼ੀਆ ਸੂਹ ਮਿਲਣ ਮਗਰੋਂ ਅਸੀਂ ਪਾਕਿਸਤਾਨ ਤੋਂ ਆਈ ਕਿਸ਼ਤੀ ਤੋਂ ਨਸ਼ਾ ਬਰਾਮਦ ਕੀਤਾ ਹੈ।’’ -ਪੀਟੀਆਈ