ਦਾਹੋਦ, 14 ਜੂਨਗੁਜ
ਰਾਤ ਦੇ ਦਾਹੋਦ ਜ਼ਿਲ੍ਹੇ ਵਿੱਚ ਇਕ ਤਲਾਬ ਵਿੱਚ ਨਹਾਉਣ ਗਈਆਂ ਚਾਰ ਕੁੜੀਆਂ ਦੀ ਮੌਤ ਹੋ ਗਈ। ਗਰਬਾੜਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਫੌਤ ਹੋਈਆਂ ਕੁੜੀਆਂ ਦੀ ਉਮਰ 9 ਤੋਂ 12 ਸਾਲ ਵਿਚਾਲੇ ਹੈ। ਚਾਰੇ ਕੁੜੀਆਂ ਸ਼ਨਿਚਰਵਾਰ ਸ਼ਾਮ ਤਲਾਬ ’ਤੇ ਨਹਾਉਣ ਗਈਆਂ ਸਨ। ਪੁਲੀਸ ਅਧਿਕਾਰੀ ਯੋਗੇਸ਼ ਰਾਠਵਾ ਨੇ ਦੱਸਿਆ ਕਿ ਨਹਾਉਣ ਦੌਰਾਨ ਇਕ ਬੱਚੀ ਡੁੱਬਣ ਲੱਗੀ ਜਿਸ ਨੂੰ ਉਸ ਦੇ ਨਾਲ ਗਈਆਂ ਹੋਰਨਾਂ ਕੁੜੀਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਉਹ ਸਾਰੀਆਂ ਡੁੱਬਣ ਲੱਗੀਆਂ ਤੇ ਇਕ ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਚਾਰੇ ਡੁੱਬ ਗਈਆਂ।