ਅਹਿਮਦਾਬਾਦ: ਗੁਜਰਾਤ ਵਿਚ 19 ਜੂਨ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਕਾਂਗਰਸੀ ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਾਰਟੀ ਅੱਜ ਆਪਣੇ ਕਈ ਵਿਧਾਇਕਾਂ ਨੂੰ ਉਨ੍ਹਾਂ ਦੇ ਹਲਕਿਆਂ ਨੇੜਲੇ ਰਿਜ਼ੌਰਟਾਂ ਅਤੇ ਬੰਗਲਿਆਂ ਵਿਚ ਲੈ ਗਈ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ‘ਖ਼ਰੀਦੋ-ਫਰੋਖ਼ਤ’ ਨੂੰ ਰੋਕਿਆ ਜਾ ਸਕੇ। 182 ਮੈਂਬਰੀ ਵਿਧਾਨ ਸਭਾ ਵਿਚ ਹੁਣ ਕਾਂਗਰਸ ਦੇ 65 ਵਿਧਾਇਕ ਰਹਿ ਗਏ ਹਨ।
-ਪੀਟੀਆਈ