ਅਹਿਮਦਾਬਾਦ, 9 ਜਨਵਰੀ
ਭਾਰਤੀ ਤੱਟ ਰੱਖਿਅਕਾਂ ਨੇ ਗੁਜਰਾਤ ਦੇ ਸਮੁੰਦਰੀ ਖੇਤਰ ਵਿਚ ਭਾਰਤੀ ਜਲ ਖੇਤਰ ’ਚੋਂ ਇਕ ਪਾਕਿਸਤਾਨੀ ਕਿਸ਼ਤੀ ਫੜੀ ਹੈ ਜਿਸ ਵਿਚ ਚਾਲਕ ਦਲ ਦੇ 10 ਮੈਂਬਰ ਸਵਾਰ ਸਨ। ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਸ਼ਤੀ ਦਾ ਨਾਂ ‘ਯਾਸੀਨ’ ਹੈ ਅਤੇ ਤੱਟ ਰੱਖਿਅਕਾਂ ਨੇ ਸ਼ਨਿਚਰਵਾਰ ਰਾਤ ਨੂੰ ਇਕ ਮੁਹਿੰਮ ਦੌਰਾਨ ਇਸ ਨੂੰ ਫੜਿਆ। ਅਗਲੀ ਪੁੱਛਗਿਛ ਲਈ ਕਿਸ਼ਤੀ ਤੇ ਚਾਲਕ ਦਲ ਦੇ ਮੈਂਬਰਾਂ ਨੂੰ ਪੋਰਬੰਦਰ ਲਿਆਂਦਾ ਗਿਆ ਹੈ। -ਪੀਟੀਆਈ