ਖੇੜਾ, 4 ਅਕਤੂਬਰ
ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਗਰਬਾ ਸਮਾਗਮ ’ਚ ਕੁਝ ਵਿਅਕਤੀਆਂ ਵੱਲੋਂ ਜ਼ਬਰਦਸਤੀ ਦਾਖਲ ਹੋ ਕੇ ਹਮਲਾ ਕਰਨ ਕਾਰਨ ਘੱਟੋ-ਘੱਟ ਛੇ ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਸੋਮਵਾਰ ਰਾਤ ਦੀ ਇਸ ਘਟਨਾ ਤੋਂ ਬਾਅਦ ਮਾਤਰ ਤਹਿਸੀਲ ਦੇ ਉਂਧੇਲਾ ਪਿੰਡ ‘ਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਖੇੜਾ ਦੇ ਐੱਸਪੀ ਰਾਜੇਸ਼ ਗੜੀਆ ਨੇ ਕਿਹਾ, ‘ਆਰਿਫ਼ ਅਤੇ ਜ਼ਹੀਰ ਨਾਮਕ ਦੋ ਵਿਅਕਤੀਆਂ ਦੀ ਅਗਵਾਈ ਵਿੱਚ ਸਮੂਹ ਨਵਰਾਤਰੀ ਗਰਬਾ ਸਥਾਨ ਵਿੱਚ ਦਾਖਲ ਹੋਇਆ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਪਥਰਾਅ ਵੀ ਕੀਤਾ। ਇਸ ਘਟਨਾ ’ਚ ਛੇ ਵਿਅਕਤੀ ਜ਼ਖ਼ਮੀ ਹੋ ਗਏ।’