ਗਾਂਧੀਨਗਰ, 4 ਦਸੰਬਰ
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਘੱਟ ਮਤਦਾਨ ਤੋਂ ਨਿਰਾਸ਼ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਵੋਟਰਾਂ ਨੂੰ ਭਲਕੇ ਸੋਮਵਾਰ ਨੂੰ ਵੱਡੀ ਗਿਣਤੀ ‘ਚ ਦੂਜੇ ਅਤੇ ਆਖਰੀ ਪੜਾਅ ‘ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਚੋਣਾਂ ਦੇ ਪਹਿਲੇ ਪੜਾਅ ‘ਚ 89 ਸੀਟਾਂ ‘ਤੇ 63.34 ਵੋਟਿੰਗ ਦਰਜ ਕੀਤੀ ਗਈ। ਉਸ ਵਿੱਚ ਵੀ ਸ਼ਹਿਰੀ ਦੇ ਮੁਕਾਬਲੇ ਪੇਂਡੂ ਮਤਦਾਨ ਵੱਧ ਰਿਹਾ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਾਂਧੀਧਾਮ (ਕੱਛ) ਵਿੱਚ ਸਨਅਤੀ ਪੱਟੀ ਵਿੱਚ ਸਭ ਤੋਂ ਘੱਟ 47.86 ਫੀਸਦੀ ਵੋਟਾਂ ਪਈਆਂ ਹਨ, ਜੋ 2017 ਦੀਆਂ ਵੋਟਾਂ ਦੇ ਮੁਕਾਬਲੇ 6.34 ਫੀਸਦੀ ਘੱਟ ਹੈ।