ਵਲਸਾਦ (ਗੁਜਰਾਤ), 22 ਸਤੰਬਰ
ਦੱਖਣੀ ਗੁਜਰਾਤ ਦੇ ਵਲਸਾਦ ਜ਼ਿਲ੍ਹੇ ਵਿੱਚ ਚੱਲ ਰਹੇ ਸਰਕਾਰ ਵੱਲੋਂ ਚਲਾਏ ਜਾ ਰਹੇ ਸਕੂਲ ਏਕਲਵਯਾ ਕੰਨਿਆ ਸਾਖਰਤਾ ਨਿਵਾਸੀ ਸ਼ਾਲਾ ਦੇ ਹੋਸਟਲ ਵਿੱਚ ਰਹਿੰਦੀਆਂ ਲੜਕੀਆਂ ਨੇ ਰਸੋਈਏ ’ਤੇ ਉਨ੍ਹਾਂ ਦੀ ਨਹਾਉਂਦੇ ਸਮੇਂ ਦੀ ਕਥਿਤ ਵੀਡੀਓ ਬਣਾਉਣ ਦਾ ਦੋਸ਼ ਲਾਇਆ ਹੈ। ਵਲਸਾਦ ਦੇ ਐੱਸਪੀ ਰਾਜਦੀਪ ਸਿੰਘ ਜ਼ਾਲਾ ਨੇ ਕਿਹਾ ਕਿ ਦੋਸ਼ ਬੇਹੱਦ ਸੰਗੀਨ ਹਨ ਇਸ ਲਈ ਡੀਐੱਸਪੀ, ਸਥਾਨਕ ਅਪਰਾਧ ਸ਼ਾਖਾ ਦੇ ਇੰਸਪੈਕਟਰ, ਸਥਾਨਕ ਸਬ ਇੰਸਪੈਕਟਰ ਅਤੇ ਡਿਪਟੀ ਕੁਲੈਕਟਰ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ, ‘‘ਜੇਕਰ ਕੋਈ ਇਸ ਕਾਰਵਾਈ ਵਿੱਚ ਸ਼ਾਮਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੀਤਾ ਚੌਧਰੀ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਸ਼ਿਕਾਇਤ ਮਾੜੇ ਖਾਣੇ ਬਾਰੇ ਸੀ ਅਤੇ ਉਹ ਮਹਿਲਾ ਕੁੱਕ ਦੀ ਮੰਗ ਕਰ ਰਹੀਆਂ ਸਨ। -ਆਈਏਐੱਨਐੱਸ