ਅਨੰਦ (ਗੁਜਰਾਤ), 12 ਅਗਸਤ
ਗੁਜਰਾਤ ਦੇ ਅਨੰਦ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਕਾਰ ਦੀ ਆਟੋ ਰਿਕਸ਼ਾ ਅਤੇ ਮੋਟਰਸਾਈਕਲ ਵਿੱਚ ਟੱਕਰ ਹੋਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੇਤਨ ਕੁਮਾਰ ਪਧਿਆਰ (42) ਨਾਂ ਦਾ ਵਿਅਕਤੀ ਕਾਰ ਚਲਾ ਰਿਹਾ ਸੀ ਅਤੇ ਉਸ ਦੀ ਗਲਤੀ ਕਾਰਨ ਇਹ ਹਾਦਸਾ ਵਾਪਰਿਆ। ਅਨੰਦ ਜ਼ਿਲ੍ਹਾ ਪੁਲੀਸ ਦੇ ਅਨੁਸਾਰ, ਮੁਲਜ਼ਮ ਪਧਿਆਰ ਜੋ ਕਿ ਕਾਂਗਰਸੀ ਵਿਧਾਇਕ ਪੂਨਮ ਪਰਮਾਰ ਦਾ ਰਿਸ਼ਤੇਦਾਰ ਹੈ, ਨੂੰ ਆਈਪੀਸੀ) ਦੀ ਧਾਰਾ 304 ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਆਟੋ-ਰਿਕਸ਼ਾ ਵਿੱਚ ਸਵਾਰ ਚਾਰ ਅਤੇ ਬਾਈਕ ’ਤੇ ਸਵਾਰ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਾਰ ਚਾਲਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪੁਲੀਸ ਮੁਤਾਬਕ ਪਰਿਵਾਰਕ ਮੈਂਬਰ ਰੱਖੜੀ ਦਾ ਜਸ਼ਨ ਮਨਾ ਕੇ ਵਾਪਸ ਆ ਰਹੇ ਸਨ ਅਤੇ ਆਨੰਦ ਦੇ ਸੋਜਿਤਰਾ ਨੇੜੇ ਹਾਦਸਾ ਦਾ ਸ਼ਿਕਾਰ ਹੋ ਗਏ। ਆਨੰਦ ਦੇ ਏਐੱਸਪੀ ਅਭਿਸ਼ੇਕ ਗੁਪਤਾ ਨੇ ਦੱਸਿਆ, ‘‘ਅਨੰਦ ਵਿੱਚ ਸ਼ਾਮ 7 ਵਜੇ ਦੇ ਕਰੀਬ ਇੱਕ ਕਾਰ, ਬਾਈਕ ਅਤੇ ਆਟੋ ਰਿਕਸ਼ਾ ਵਿਚਾਲੇ ਹੋਏ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਆਟੋ ਵਿੱਚ ਸਵਾਰ 4 ਅਤੇ ਮੋਟਰਸਾਈਕਲ ’ਤੇ ਸਵਾਰ ਦੋ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਦਾ ਡਰਾਈਵਰ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।’’ -ਏਐੱਨਆਈ