ਨਵੀਂ ਦਿੱਲੀ: ਜੀਐੱਸਟੀ ਘਾਟਾ ਪੂਰਨ ਲਈ ਕੇਂਦਰ ਵੱਲੋਂ ਦਿੱਤੇ ਬਦਲਾਂ ਨੂੰ ਹੁਣ ਝਾਰਖੰਡ ਨੇ ਵੀ ਸਵੀਕਾਰ ਕਰ ਲਿਆ ਹੈ। ਇਸ ਤਰ੍ਹਾਂ ਹੁਣ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸਾਰੇ 28 ਰਾਜਾਂ ਨੇ ਕੇਂਦਰ ਸਰਕਾਰ ਦੀ ਤਜਵੀਜ਼ ਪ੍ਰਵਾਨ ਕਰ ਲਈ ਹੈ। ਉਧਾਰ ਲੈਣ ਦੀ ਤਜਵੀਜ਼ ਤਹਿਤ ਝਾਰਖੰਡ ਨੂੰ ਹੁਣ 1689 ਕਰੋੜ ਰੁਪਏ ਮਿਲਣਗੇ ਤਾਂ ਕਿ ਮਾਲੀਆ ਇਕੱਤਰ ਕਰਨ ਵਿਚ ਪਿਆ ਘਾਟਾ ਪੂਰਿਆ ਜਾ ਸਕੇ।
-ਪੀਟੀਆਈ