ਨਵੀਂ ਦਿੱਲੀ, 1 ਸਤੰਬਰ
ਜੀਐੱਸਟੀ ਇਕੱਠਾ ਹੋਣ ਵਿਚ ਲਗਾਤਾਰ ਦੂਜੇ ਮਹੀਨੇ ਘਾਟਾ ਪਿਆ ਹੈ। ਅਗਸਤ ਵਿਚ 86,449 ਕਰੋੜ ਰੁਪਏ ਮਾਲੀਆ ਇਕੱਤਰ ਹੋਇਆ ਹੈ। ਪਿਛਲੇ ਸਾਲ ਇਸੇ ਮਹੀਨੇ 98,202 ਕਰੋੜ ਰੁਪਏ ਜੀਐੱਸਟੀ ਇਕੱਤਰ ਹੋਇਆ ਸੀ। ਕੇਂਦਰੀ ਜੀਐੱਸਟੀ 15,906 ਕਰੋੜ ਰੁਪਏ ਰਿਹਾ ਹੈ, ਸੂਬਾਈ ਜੀਐੱਸਟੀ 21,064 ਕਰੋੜ ਰੁਪਏ, ਇੰਟੀਗ੍ਰੇਟਿਡ ਜੀਐੱਸਟੀ 42,264 ਕਰੋੜ ਰੁਪਏ ਅਤੇ ਸੈੱਸ 7215 ਕਰੋੜ ਰੁਪਏ ਇਕੱਠਾ ਹੋਇਆ ਹੈ।
ਟੈਕਸ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਦਿਖਾਉਂਦੇ ਹਨ ਕਿ ਘਰੇਲੂ ਆਰਥਿਕ ਗਤੀਵਿਧੀ ਰਫ਼ਤਾਰ ਫੜ ਰਹੀ ਹੈ ਜਦਕਿ ਘਾਟਾ ਘਟੀ ਹੋਈ ਦਰਾਮਦ ਕਾਰਨ ਪਿਆ ਹੈ। ਅਗਸਤ ਵਿਚ ਇਕੱਤਰ ਜੀਐੱਸਟੀ ਪਿਛਲੇ ਸਾਲ ਇਕੱਠੇ ਹੋਏ ਟੈਕਸ ਦਾ 88 ਫ਼ੀਸਦ ਹੈ। ਪੰਜ ਕਰੋੜ ਤੋਂ ਘੱਟ ਆਮਦਨ ਵਾਲੇ ਕਰਦਾਤਾ ਨੂੰ ਸਤੰਬਰ ਤੱਕ ਜੀਐੱਸਟੀ ਭਰਨ ਦੀ ਛੋਟ ਦਿੱਤੀ ਗਈ ਹੈ। ਕੋਵਿਡ ਨੇ ਜੀਐੱਸਟੀ ਮਾਲੀਏ ਉਤੇ ਪ੍ਰਭਾਵ ਪਾਇਆ ਹੈ। -ਪੀਟੀਆਈ