ਨਵੀਂ ਦਿੱਲੀ, 27 ਅਗਸਤ
ਜੀਐੱਸਟੀ ਕੌਂਸਲ ਦੀ ਅਹਿਮ ਬੈਠਕ ਅੱਜ ਰਾਜਾਂ ਦੇ ਮਾਲੀ ਘਾਟੇ ਦੀ ਭਰਪਾਈ ’ਤੇ ਵਿਚਾਰ ਵਟਾਂਦਰੇ ’ਤੇ ਸ਼ੁਰੂ ਹੋਈ। ਕੇਂਦਰ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਮਾਲੀਏ ਦੀ ਕਮੀ ਦੀ ਭਰਪਾਈ ਲਈ ਮਾਰਕੀਟ ਤੋਂ ਕਰਜ਼ੇ ਲੈਣ। ਕੇਂਦਰ ਦੀ ਇਸ ਗੱਲ ਦਾ ਗੈਰ-ਐਨਡੀਏ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਸੂਤਰਾਂ ਨੇ ਦੱਸਿਆ ਕਿ ਜੀਐਸਟੀ ਕੌਂਸਲ ਦੀ 41ਵੀਂ ਬੈਠਕ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਮਰਨ ਦੀ ਪ੍ਰਧਾਨਗੀ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਹੋ ਰਹੀ ਹੈ। ਇਸ ਵਿੱਚ ਸਾਰੇ ਰਾਜਾਂ ਦੇ ਨੁਮਾਇੰਦੇ ਸ਼ਾਮਲ ਹਨ।