ਸ੍ਰੀਨਗਰ, 13 ਅਗਸਤ
ਸ੍ਰੀਨਗਰ ਦੇ ਈਦਗਾਹ ਇਲਾਕੇ ਵਿੱਚ ਅੱਜ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਦੇ ਜਵਾਨਾਂ ’ਤੇ ਗਰੇਨੇਡ ਸੁੱਟ ਦਿੱਤਾ, ਜਿਸ ਵਿੱਚ ਸੀਆਰਪੀਐੱਫ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਸ੍ਰੀਨਗਰ ਪੁਲੀਸ ਨੇ ਟਵੀਟ ਕੀਤਾ, ‘‘ਅਤਿਵਾਦੀਆਂ ਨੇ ਅਲੀ ਜਾਨ ਰੋਡ ਈਦਗਾਹ ’ਤੇ ਸੁਰੱਖਿਆ ਬਲਾਂ ਵੱਲ ਇੱਕ ਗਰੇੇਨੇਡ ਸੁੱਟ ਦਿੱਤਾ। ਉਨ੍ਹਾਂ ਦੱਸਿਆ ਕਿ ਗਰੇਨੇਡ ਫਟਣ ਕਾਰਨ ਜਵਾਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।