ਜੰਮੂ, 5 ਜੁਲਾਈ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿਚ ਅੱਜ ਪੁਲੀਸ ਲਾਈਨ ਨੇੜੇ ਗਰਨੇਡ ਨਾਲ ਹਮਲਾ ਹੋਇਆ ਜਿਸ ਕਾਰਨ ਇਕ ਪੁਲੀਸ ਜਵਾਨ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਖੇਤਰ ਵਿਚ ਤਲਾਸ਼ੀ ਮੁਹਿੰਮ ਆਰੰਭ ਦਿੱਤੀ ਹੈ। ਪੁਲੀਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਤਿਵਾਦੀਆਂ ਵਲੋਂ ਇਸ ਖੇਤਰ ਵਿਚ ਹਮਲੇ ਤੇਜ਼ ਕੀਤੇ ਜਾ ਸਕਦੇ ਹਨ।