ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰ ਕੇ ਦੋਸ਼ ਲਾਇਆ ਕਿ ਸਰਕਾਰ ‘ਨਿੱਜੀ ਖੇਤਰ ਨੂੰ ਮੁਨਾਫ਼ਾ’ ਤੇ ‘ਸਰਕਾਰੀ ਮਾਲਕੀ ਵਾਲੇ ਖੇਤਰ ਨੂੰ ਘਾਟਾ’ ਪਾਉਣ ਦੀ ਦਿਸ਼ਾ ’ਚ ਤੁਰੀ ਹੋਈ ਹੈ। ਰਾਹੁਲ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਕੁਝ ‘ਕਾਰੋਬਾਰੀ/ਪੂੰਜੀਪਤੀ ਦੋਸਤਾਂ’ ਨੂੰ ਸਰਕਾਰੀ ਮਾਲਕੀ ਵਾਲੇ ਬੈਂਕ ਵੇਚ ਕੇ ਦੇਸ਼ ਦੀ ਵਿੱਤੀ ਸੁਰੱਖਿਆ ਨਾਲ ਸਮਝੌਤਾ ਕਰ ਰਹੀ ਹੈ। ਉਨ੍ਹਾਂ ਕਿਹਾ, ‘ਭਾਰਤ ਸਰਕਾਰ ਮੁਨਾਫ਼ੇ ਦਾ ਨਿੱਜੀਕਰਨ ਤੇ ਘਾਟੇ ਦਾ ਰਾਸ਼ਟਰੀਕਰਨ ਕਰ ਰਹੀ ਹੈ। ਮੋਦੀ ਦੇ ਪੂੰਜੀਪਤੀ/ਕਾਰੋਬਾਰੀ ਲੰਗੋਟੀਆ ਯਾਰਾਂ ਨੂੰ ਸਰਕਾਰੀ ਬੈਂਕ ਵੇਚ ਕੇ ਦੇੇਸ਼ ਦੀ ਵਿੱਤੀ ਸੁਰੱਖਿਆ ਖਤਰੇ ’ਚ ਪਾਈ ਜਾ ਰਹੀ ਹੈ।’ ਕਾਂਗਰਸ ਆਗੂ ਨੇ ਹੜਤਾਲ ’ਤੇ ਗਏ ਪ੍ਰਦਰਸ਼ਨਕਾਰੀ ਬੈਂਕ ਮੁਲਾਜ਼ਮਾਂ ਨਾਲ ਇਕਮੁੱਠਤਾ ਦਾ ਇਜ਼ਹਾਰ ਵੀ ਕੀਤਾ।
-ਪੀਟੀਆਈ