ਨਵੀਂ ਦਿੱਲੀ, 4 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਸਰਕਾਰ ਦੇ ਵੱਖ-ਵੱਖ ਉੱਦਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨੇ ਲੋਕ ਪੱਖੀ ਸ਼ਾਸਨ ਨੂੰ ਹੁਲਾਰਾ ਦੇਣ ਲਈ ਕਈ ਯਤਨ ਕੀਤੇ ਹਨ ਜੋ ਗਰੀਬਾਂ, ਨੌਜਵਾਨਾਂ, ਕਿਸਾਨਾਂ, ਮਹਿਲਾਵਾਂ ਤੇ ਪੱਛੜੇ ਵਰਗਾਂ ਲਈ ਮਦਦਗਾਰ ਸਾਬਿਤ ਹੋਏ ਹਨ। ਮੋਦੀ ਨੇ ਆਪਣੀ ਵੈੱਬਸਾਈਟ ਤੋਂ ਲੇਖ ਸਾਂਝੇ ਕੀਤੇ ਜਿਨ੍ਹਾਂ ਵਿਚ ਰੱਖਿਆ ਖੇਤਰ ਵਿਚ ਸਰਕਾਰ ਦੇ ਸੁਧਾਰਾਂ, ਭਾਰਤੀਆਂ ਦੀ ਮਦਦ ਲਈ ਵਿਦੇਸ਼ੀ ਧਰਤੀ ’ਤੇ ਚੁੱਕੇ ਗਏ ਕਦਮਾਂ, ਮਨੁੱਖੀ ਅਤੇ ਲੋਕਾਂ ’ਤੇ ਕੇਂਦਰਤ ਉਪਰਾਲਿਆਂ ਅਤੇ ਆਤਮ-ਨਿਰਭਰਤਾ ਨੂੰ ਹੁਲਾਰਾ ਦੇਣ ਦੀਆਂ ਪਹਿਲਾਂ ਦਾ ਵੇਰਵਾ ਹੈ। ਉਹ ਕੇਂਦਰ ਵਿਚ ਆਪਣੀ ਅਗਵਾਈ ਵਾਲੀ ਸਰਕਾਰ ਦੀ 30 ਮਈ ਨੂੰ ਮਨਾਈ ਗਈ ਅੱਠਵੀਂ ਵਰ੍ਹੇਗੰਢ ਦੇ ਸੰਦਰਭ ਵਿਚ ਵੱਖ-ਵੱਖ ਕਦਮਾਂ ਨੂੰ ਉਭਾਰ ਰਹੇ ਹਨ। ਵੈੱਬਸਾਈਟ ਉਤੇ ਅਤਿਵਾਦੀਆਂ ਖ਼ਿਲਾਫ਼ ਕਾਰਵਾਈ, ਧਾਰਾ 370 ਹਟਾਉਣ ਤੇ ਰੱਖਿਆ ਖੇਤਰ ਵਿਚ ਬਰਾਮਦ ਵਿਚ ਵਾਧੇ ਦਾ ਜ਼ਿਕਰ ਵੀ ਕੀਤਾ ਗਿਆ ਹੈ। -ਪੀਟੀਆਈ