ਨਵੀਂ ਦਿੱਲੀ: ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਦਾ ਕਾਰਜਕਾਲ ਮੁਕੰਮਲ ਹੋਣ ਕਰਕੇ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬੀ ਡੀ ਮਿਸ਼ਰਾ ਨੂੰ ਉਥੋਂ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਰਾਸ਼ਟਰਪਤੀ ਭਵਨ ਨੇ ਅੱਜ ਦੇਰ ਰਾਤ ਇਹ ਜਾਣਕਾਰੀ ਦਿੱਤੀ। ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨ ਵਾਲੇ ਸ੍ਰੀ ਮਲਿਕ ਦਾ 3 ਅਕਤੂਬਰ ਨੂੰ ਕਾਰਜਕਾਲ ਖ਼ਤਮ ਹੋ ਰਿਹਾ ਹੈ। ਉਧਰ ਮਨੀਪੁਰ ਦੇ ਰਾਜਪਾਲ ਲਾ ਗਣੇਸ਼ਨ, ਜਿਨ੍ਹਾਂ ਕੋਲ ਪੱਛਮੀ ਬੰਗਾਲ ਦਾ ਵਾਧੂ ਕਾਰਜ ਭਾਰ ਵੀ ਹੈ, ਨੂੰ ਅੱਜ ਦਿਲ ’ਚ ਤਕਲੀਫ਼ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਹੈ। -ਪੀਟੀਆਈ