ਨਵੀਂ ਦਿੱਲੀ: ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਥੇ ਕਿਹਾ ਕਿ ਸਰਕਾਰ 2025 ਤੱਕ ਰਾਸ਼ਟਰੀ ਮਾਰਗ ਨੈੱਟਵਰਕ ਨੂੰ 2 ਲੱਖ ਕਿਲੋਮੀਟਰ ਤੱਕ ਵਧਾਉਣ ਲਈ ਕੰਮ ਕਰ ਰਹੀ ਹੈ। ਇੰਡੀਅਨ ਰੋਡਜ਼ ਕਾਂਗਰਸ (ਆਈਆਰਸੀ) ਵੱਲੋਂ ਕਰਵਾਏ ਗਏ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਨਵੇਂ ਵਿਚਾਰਾਂ, ਖੋਜਾਂ ਅਤੇ ਤਕਨਾਲੋਜੀਆਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗੁਣਵੱਤਾ ’ਤੇ ਧਿਆਨ ਕੇਂਦਰਤ ਕਰਨ ਲਈ ‘ਇਨੋਵੇਸ਼ਨ ਬੈਂਕ’ ਦੀ ਸਥਾਪਨਾ ਦਾ ਸੁਝਾਅ ਵੀ ਦਿੱਤਾ। -ਪੀਟੀਆਈ