ਜੰਮੂ: ਤਾਲਿਬਾਨ ਨਾਲ ਭਾਰਤ ਦੀ ਅਧਿਕਾਰਤ ਤੌਰ ਉਤੇ ਗੱਲਬਾਤ ਤੋਂ ਬਾਅਦ ਅੱਜ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਕੀ ਉਹ ਤਾਲਿਬਾਨ ਨੂੰ ਅਤਿਵਾਦੀ ਸੰਗਠਨ ਮੰਨਦੀ ਹੈ ਜਾਂ ਨਹੀਂ। ਇਸ ਬਾਰੇ ਸਪੱਸ਼ਟ ਕੀਤਾ ਜਾਵੇ। ਨੈਸ਼ਨਲ ਕਾਨਫ਼ਰੰਸ ਦੇ ਉਪ ਪ੍ਰਧਾਨ ਉਮਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੱਸੇ ਕਿ ਉਹ ਤਾਲਿਬਾਨ ਨੂੰ ਕਿਵੇਂ ਲੈਂਦੀ ਹੈ। ਵਾਜਪਾਈ ਸਰਕਾਰ ਵਿਚ ਵਿਦੇਸ਼ ਰਾਜ ਮੰਤਰੀ ਰਹੇ ਅਬਦੁੱਲ੍ਹਾ ਨੇ ਕਿਹਾ ‘ਜੇਕਰ ਤਾਲਿਬਾਨ ਅਤਿਵਾਦੀ ਸੰਗਠਨ ਨਹੀਂ ਹੈ ਤਾਂ ਕੀ ਭਾਰਤ ਸਰਕਾਰ ਸੰਯੁਕਤ ਰਾਸ਼ਟਰ ਵਿਚ ਇਸ ਨੂੰ ਦਹਿਸ਼ਤਗਰਦ ਸੰਗਠਨਾਂ ਦੀ ਸੂਚੀ ਵਿਚੋਂ ਕੱਢੇ ਜਾਣ ਦੀ ਹਮਾਇਤ ਕਰੇਗੀ?’ ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ‘ਜੇ ਤਾਲਿਬਾਨ ਅਤਿਵਾਦੀ ਸੰਗਠਨ ਹੈ ਤਾਂ ਸਰਕਾਰ ਕਤਰ ਵਿਚ ਇਸ ਨਾਲ ਰਾਬਤਾ ਕਿਉਂ ਕਰ ਰਹੀ ਹੈ?’ -ਪੀਟੀਆਈ