ਨਵੀਂ ਦਿੱਲੀ, 23 ਅਗਸਤ
ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ‘ਨਿਊਜ਼ ਬਰੌਡਕਾਸਟਰਸ ਫੈਡਰੇਸ਼ਨ’ (ਐਨਬੀਐਫ) ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇ ਦਿੱਤੀ ਹੈ। ਇਹ ਖ਼ੁਦਮੁਖਤਿਆਰ ਸੰਸਥਾ ਹੋਵੇਗੀ। ਇਕ ਪ੍ਰੈੱਸ ਬਿਆਨ ਵਿਚ ਐਨਬੀਐਫ ਨੇ ਕਿਹਾ ਕਿ ਫੈਡਰੇਸ਼ਨ ਨੂੰ ਮੰਤਰਾਲੇ ਵੱਲੋਂ ਮਾਨਤਾ ਮਿਲਣ ਤੋਂ ਬਾਅਦ ਇਹ ਆਪਣੀ ਤਰ੍ਹਾਂ ਦੀ ਦੇਸ਼ ਵਿਚ ਪਹਿਲੀ ਸੰਸਥਾ ਹੋਵੇਗੀ ਜਿਸ ਨੂੰ ਭਾਰਤ ਸਰਕਾਰ ਵੱਲੋਂ ਮਾਨਤਾ ਮਿਲੀ ਹੈ। ਐਨਬੀਐਫ ਨਿਊਜ਼ ਮੀਡੀਆ ਨੂੰ ਰੈਗੂਲੇਟ ਕਰੇਗੀ। ਐਨਬੀਐਫ ਨੇ ਕਿਹਾ ਕਿ ਸੰਗਠਨ ਭਾਰਤ ਵਿਚ ਖ਼ਬਰਾਂ ਪ੍ਰਸਾਰਿਤ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਗਰੁੱਪ ਹੈ। ਮਾਨਤਾ ਮਿਲਣ ’ਤੇ ਐਨਬੀਐਫ ਦੇ ਪ੍ਰਧਾਨ ਅਰਨਬ ਗੋਸਵਾਮੀ ਨੇ ਗਵਰਨਿੰਗ ਕੌਂਸਲ ਦਾ ਧੰਨਵਾਦ ਕੀਤਾ। -ਪੀਟੀਆਈ