ਨਵੀਂ ਦਿੱਲੀ, 23 ਜੂਨ
ਕੇਂਦਰ ਸਰਕਾਰ ਨੇ ਮੁੰਬਈ ਵਿੱਚ ਨੈਕਸਨ ਦੇ ਇਲੈੱਕਟ੍ਰਿਕ ਵਾਹਨ ਨੂੰ ਅੱਗ ਲੱਗਣ ਦੀ ਘਟਨਾ ਦੀ ਸੁਤੰਤਰ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਣਕਾਰੀ ਅੱਜ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਦੇ ਇੱਕ ਸੀਨੀਆਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ, ‘‘ਅਸੀਂ ਨੈਕਸਨ ਇਲੈੱਕਟ੍ਰਿਕ ਵਾਹਨ ਨੂੰ ਅੱਗ ਲੱਗਣ ਦੀ ਘਟਨਾ ਦੀ ਸੁਤੰਤਰ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮੁਤਾਬਕ ਕੇਂਦਰ ਵੱਲੋਂ ਫਾਇਰ ਐਕਸਪਲੋਸਿਵ ਐਂਡ ਐਨਵਾਇਰਮੈਂਟ ਸੇਫਟੀ (ਸੀਐੱਫਈਈਐੱਸ), ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈਆਈਐੱਸ) ਅਤੇ ਨੇਵਲ ਸਾਇੰਸ ਐਂਡ ਟੈਕਨਾਲੌਜੀਕਲ ਲੈਬਾਰਟਰੀ (ਐੱਨਐੱਸਟੀਐੱਲ) ਵਿਸ਼ਾਖਾਪਟਨਮ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਲਈ ਆਖਿਆ ਹੈ ਗਿਆ ਅਤੇ ਇਸ ਦੀ ਰੋਕਥਾਮ ਲਈ ਸੁਝਾਅ ਵੀ ਮੰਗੇ ਹਨ। ਇਸੇ ਦੌਰਾਨ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਅੱਜ ਕਿਹਾ ਕਿ ਉਸ ਵੱਲੋਂ ਨੈਕਸਨ ਇਲੈੱਕਟ੍ਰਿਕ ਵਾਹਨ ਨੂੰ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ