ਨਵੀਂ ਦਿੱਲੀ, 17 ਅਗਸਤਅਫ਼ਗਾਨਿਸਤਾਨ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਭਾਰਤ ਨੇ ਅੱਜ ਐਲਾਨ ਕੀਤਾ ਕਿ ਉਹ ਇਥੇ ਆਉਣ ਦੇ ਇਛੁੱਕ ਅਫ਼ਗਾਨ ਨਾਗਰਿਕਾਂ ਨੂੰ ਐਮਰਜੰਸੀ ‘ਈ-ਵੀਜ਼ਾ’ ਜਾਰੀ ਕਰੇਗਾ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਧਰਮ ਦੇ ਸਾਰੇ ਅਫ਼ਗਾਨ ਨਾਗਰਿਕ ‘ਈ-ਐਮਰਜੰਸੀ ਅਤੇ ਹੋਰ ਵੀਜ਼ਾ’ ਲਈ ਆਨਨਲਾਈਨ ਅਰਜ਼ੀ ਦੇ ਸਕਦੇ ਹਨ ਅਤੇ ਉਨ੍ਹਾਂ ਦੀਆਂ ਅਰਜ਼ੀਆਂ ‘ਤੇ ਨਵੀਂ ਦਿੱਲੀ ਵਿੱਚ ਕਾਰਵਾਈ ਕੀਤੀ ਜਾਵੇਗੀ.