ਨਵੀਂ ਦਿੱਲੀ, 14 ਸਤੰਬਰ
ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਮਦਨ ਬੀ ਲੋਕੁਰ ਨੇ ਅੱਜ ਕਿਹਾ ਕਿ ਜਨਤਾ ਦੀ ਰਾਏ ’ਤੇ ਪ੍ਰਤੀਕਿਰਿਆ ਵਜੋਂ ਸਰਕਾਰ ਬੋਲਣ ਦੀ ਆਜ਼ਾਦੀ ’ਤੇ ਰੋਕ ਲਾਉਣ ਲਈ ਦੇਸ਼ ਧਰੋਹ ਕਾਨੂੰਨ ਦਾ ਸਹਾਰਾ ਲੈ ਰਹੀ ਹੈ। ਜਸਟਿਸ (ਸੇਵਾਮੁਕਤ) ਲੋਕੁਰ ਨੇ ‘ਬੋਲਣ ਦੀ ਆਜ਼ਾਦੀ ਤੇ ਨਿਆਪਾਲਿਕਾ’ ਵਿਸ਼ੇ ’ਤੇ ਇੱਕ ਵੈਬੀਨਾਰ ਦੌਰਾਨ ਕਿਹਾ ਕਿ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਲਈ ਸਰਕਾਰ ਲੋਕਾਂ ’ਤੇ ਫਰਜ਼ੀ ਖ਼ਬਰਾਂ ਫੈਲਾਉਣ ਦੇ ਦੋਸ਼ ਲਾਉਣ ਦਾ ਤਰੀਕਾ ਵੀ ਅਪਣਾ ਰਹੀ ਹੈ। ਉਨ੍ਹਾਂ ਕਰੋਨਾਵਾਇਰਸ ਦੇ ਮਾਮਲੇ ਤੇ ਇਸ ਨਾਲ ਸਬੰਧਤ ਵੈਂਟੀਲੇਟਰ ਦੀ ਕਮੀ ਜਿਹੇ ਮੁੱਦਿਆਂ ’ਤੇ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ’ਤੇ ਫਰਜ਼ੀ ਖ਼ਬਰਾਂ ਦੇ ਕਾਨੂੰਨ ਤਹਿਤ ਦੋਸ਼ ਲਾਏ ਜਾ ਰਹੇ ਹਨ।