ਨਵੀਂ ਦਿੱਲੀ, 27 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਡਾ. ਮਾਰ ਥੋਮਾ ਮੈ ਮੈਟਰੋਪੋਲਿਟਨ ਗਿਰਜਾਘਰ ਦੇ ਸਮਾਗਮ ਵਿੱਚ ਵੀਡੀਓ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਸਰਕਾਰ ਧਰਮ, ਲਿੰਗ, ਜਾਤ, ਨਸਲ ਤੇ ਭਾਸ਼ਾ ਦੇ ਅਧਾਰ ’ਤੇ ਭੇਦਭਾਵ ਨਹੀਂ ਕਰਦੀ। ਭਾਰਤ ਦਾ ਸੰਵਿਧਾਨ ਸਰਕਾਰ ਦਾ ਮਾਰਗ ਦਰਸ਼ਕ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਨਾ ਸਿਰਫ ਸਰੀਰਕ ਬਿਮਾਰੀ ਹੈ ਸਗੋਂ ਸਾਡੀ ਮਾੜੀ ਜੀਵਨ ਸ਼ੈਲ ਵੱਲ ਵੀ ਧਿਆਨ ਦਿਵਾਉਂਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਤਾਲਾਬੰਦੀ ਤੇ ਸਰਕਾਰ ਵੱਲੋਂ ਚੁੱਕੇ ਕਈ ਹੋਰ ਕਦਮਾਂ ਤੇ ਲੋਕਾਂ ਵੱਲੋਂ ਲੜੀ ਲੜਾਈ ਨਾਲ ਭਾਰਤ ਦਾ ਹੋਰ ਦੇਸ਼ਾਂ ਦੇ ਮੁਕਾਬਲੇ ਕਰੋਨਾ ਖਿਲਾਫ਼ ਵਧੀਆ ਪ੍ਰਦਰਸ਼ਨ ਹੈ। ਲੋਕਾਂ ਨੇ ਜੋ ਲੜਾਈ ਲੜੀ ਹੈ ਉਸ ਦੇ ਚੰਗੇ ਨਤੀਜੇ ਮਿਲੇ ਪਰ ਹਾਲੇ ਰੁਕਿਆ ਨਹੀਂ ਜਾ ਸਕਦਾ। ਦੇਸ਼ ਵਾਸੀਆਂ ਨੂੰ ਹੋਰ ਚੌਕਸ ਰਹਿਣ ਦੀ ਲੋੜ ਹੈ।