ਨਵੀਂ ਦਿੱਲੀ/ਅਹਿਮਦਾਬਾਦ, 2 ਜੁਲਾਈ
ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਕਾਰ ਕਈ ਅਹਿਮ ਕਦਮ ਚੁੱਕ ਕੇ ਸਹਿਕਾਰਤਾ ਖੇਤਰ ਨੂੰ ਵਧੇਰੇ ਸ਼ਕਤੀਸ਼ਾਲੀ, ਆਧੁਨਿਕ ਤੇ ਪਾਰਦਰਸ਼ੀ ਬਣਾਉਣ ਲਈ ਪ੍ਰਤੀਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਰਾਜ ਵਿੱਚ ਯੂਪੀਏ ਦੇ ਕਾਰਜਕਾਲ ਮੁਕਾਬਲੇ ਰੇਲਵੇ ਲਈ ਛੇ ਗੁਣਾਂ ਵੱਧ ਖਰਚ ਕੀਤਾ ਗਿਆ ਹੈ। ਸ੍ਰੀ ਸ਼ਾਹ ਨੇ ਸਹਿਕਾਰਤਾ ਦੇ 100ਵੇਂ ਕੌਮਾਂਤਰੀ ਦਿਵਸ ਮੌਕੇ ਲੋਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਸਾਰੀਆਂ ਹਸਤੀਆਂ ਪ੍ਰਤੀ ਸਨਮਾਨ ਜ਼ਾਹਿਰ ਕੀਤਾ ਜਿਨ੍ਹਾਂ ਭਾਰਤ ’ਚ ਸਹਿਕਾਰਤਾ ਦੇ ਵਿਚਾਰ ਮਜ਼ਬੂਤ ਕਰਨ ਲਈ ਅਣਥਕ ਕੋਸ਼ਿਸ਼ਾਂ ਕੀਤੀਆਂ। ਸ਼ਾਹ ਨੇ ਟਵੀਟ ਕੀਤਾ, ‘ਇਸ ਦੇ ਨਾਲ ਹੀ ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜੋ ਸਹਿਕਾਰਤਾ ਖੇਤਰ ਰਾਹੀਂ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ’ਚ ਲੱਗੇ ਹੋਏ ਹਨ।’ -ਪੀਟੀਆਈ