ਨਵੀਂ ਦਿੱਲੀ, 21 ਨਵੰਬਰ
ਕੇਂਦਰ ਸਰਕਾਰ ਨੇ ਸੀਰਮ ਇੰਸਟੀਚਿਊਟ ਨੂੰ ਚਾਰ ਮੁਲਕਾਂ ਨੂੰ ਟੀਕੇ ਦੀਆਂ 50 ਲੱਖਾਂ ਖੁਰਾਕਾਂ ਭੇਜਣ ਦੀ ਇਜਾਜ਼ਤ ਦਿੱਤੀ ਹੈ। ਸੀਰਮ ਇੰਸਟੀਚਿਊਟ ਨੂੰ ਸੰਯੁਕਤ ਰਾਸ਼ਟਰ ਦੇ ਕੋਵੈਕਸ ਵਿਸ਼ਵ ਟੀਕਾਕਰਨ ਪ੍ਰੋਗਰਾਮ ਤਹਿਤ ਕੋਵੀਸ਼ੀਲਡ ਦੀਆਂ 50 ਲੱਖ ਖੁਰਾਕਾਂ ਨੇਪਾਲ, ਤਾਜਿਕਿਸਤਾਨ ਅਤੇ ਮੋਜ਼ੰਬਿਕ ਨੂੰ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਇਨ੍ਹਾਂ ਤਿੰਨ ਮੁਲਕਾਂ ਤੋਂ ਇਲਾਵਾ ਉਹ ਕੋਵੈਕਸ ਪਹਿਲ ਤਹਿਤ ਬੰਗਲਾਦੇਸ਼ ਨੂੰ ਵੀ ਕੋਵੀਸ਼ੀਲਡ ਟੀਕੇ ਦੀ ਬਰਾਮਦ ਕਰੇਗਾ। ਸੀਰਮ ਇੰਸਟੀਚਿਊਟ 23 ਨਵੰਬਰ ਨੂੰ ਟੀਕੇ ਦੀ ਬਰਾਮਦ ਸ਼ੁਰੂ ਕਰੇਗਾ ਅਤੇ ਨੇਪਾਲ ਨੂੰ 24 ਨਵੰਬਰ ਨੂੰ ਟੀਕੇ ਦੀ ਪਹਿਲੀ ਸਪਲਾਈ ਮਿਲੇਗੀ। -ਏਜੰਸੀ