ਵਾਸ਼ਿੰਗਟਨ, 4 ਜੂਨ
ਗੂਗਲ ਵੱਲੋਂ ਨਸਲਵਾਦ ਦੇ ਟਾਕਰੇ ਲਈ 3.7 ਕਰੋੜ ਡਾਲਰ ਦਿੱਤੇ ਜਾਣਗੇ। ਅਮਰੀਕਾ ’ਚ ਸਿਆਹਫਾਮ ਜੌਰਜ ਫਲਾਇਡ ਦੀ ਪੁਲੀਸ ਹਿਰਾਸਤ ’ਚ ਮੌਤ ਮਗਰੋਂ ਦੇਸ਼ ’ਚ ਹੋਏ ਪ੍ਰਦਰਸ਼ਨਾਂ ਮਗਰੋਂ ਗੂਗਲ ਦੇ ਸੀਈਓ ਸੁੰਦਰ ਪਿਚਾਈ (47) ਨੇ ਇਹ ਐਲਾਨ ਕੀਤਾ ਹੈ। ਆਪਣੇ ਮੁਲਾਜ਼ਮਾਂ ਨੂੰ ਈ-ਮੇਲ ਰਾਹੀਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਗੂਗਲ ਅਤੇ ਅਲਫਾਬੈਟ ਦੇ ਭਾਰਤੀ-ਅਮਰੀਕੀ ਸੀਈਓ ਨੇ ਬੇਨਤੀ ਕੀਤੀ ਕਿ ਉਹ ਜਾਨਾਂ ਗੁਆਉਣ ਵਾਲੇ ਸਿਆਹਫਾਮਾਂ ਦੀ ਯਾਦ ’ਚ 8 ਮਿੰਟ ਅਤੇ 46 ਸੈਕਿੰਡ ਤੱਕ ਇਕੱਠਿਆਂ ਮੌਨ ਧਾਰਨ ਕਰਨ। ਫਲਾਇਡ ਇੰਨੇ ਹੀ ਮਿੰਟ ਸਾਹ ਲੈਣ ਲਈ ਤੜਫਦਾ ਰਿਹਾ ਸੀ। -ਪੀਟੀਆਈ