ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਆਈਟੀ ਨਿਯਮਾਂ (2021) ਤਹਿਤ ਗੂਗਲ ਨੂੰ ਇਸ ਸਾਲ ਜੁਲਾਈ ਵਿਚ ਦੇਸ਼ ’ਚੋਂ ਰਿਕਾਰਡ 37,173 ਸ਼ਿਕਾਇਤਾਂ ਮਿਲੀਆਂ ਹਨ। ਇਹ ਜੂਨ ਤੋਂ 13.6 ਪ੍ਰਤੀਸ਼ਤ ਵੱਧ ਹਨ। ਕੰਪਨੀ ਨੇ ਇਸ ਦੌਰਾਨ ਲੱਖਾਂ ਦੀ ਗਿਣਤੀ ’ਚ ਮਾੜੀ ਸਮੱਗਰੀ ਹਟਾਈ ਵੀ ਹੈ। ਜ਼ਿਆਦਾਤਰ ਸ਼ਿਕਾਇਤਾਂ (35,341) ‘ਕਾਪੀਰਾਈਟ’ ਨਾਲ ਜੁੜੀਆਂ ਹੋਈਆਂ ਹਨ, ਜਦਕਿ ਬਾਕੀ ਸ਼ਿਕਾਇਤਾਂ ਟਰੇਡਮਾਰਕ, ਅਦਾਲਤ ਦੇ ਹੁਕਮਾਂ, ਗ੍ਰਾਫ਼ਿਕ ਅਸ਼ਲੀਲ ਸਮੱਗਰੀ ਆਦਿ ਨਾਲ ਜੁੜੀਆਂ ਹੋਈਆਂ ਹਨ। ਵਿਸ਼ਵ ਦੀ ਮੋਹਰੀ ਤਕਨੀਕੀ ਕੰਪਨੀ ਨੂੰ 37,173 ਸ਼ਿਕਾਇਤਾਂ ਵਿਅਕਤੀਗਤ ਪੱਧਰ ’ਤੇ ਤੈਅ ਪ੍ਰਕਿਰਿਆ ਰਾਹੀਂ ਪ੍ਰਾਪਤ ਹੋਈਆਂ ਹਨ। ਜੁਲਾਈ ਮਹੀਨੇ ਵਿਚ ਗੂਗਲ ਨੂੰ ਸ਼ਿਕਾਇਤਾਂ ਵੀ ਵੱਧ ਮਿਲੀਆਂ ਹਨ ਤੇ ਕੰਪਨੀ ਨੇ ਕੰਟੈਂਟ ਵੀ ਹਟਾਇਆ ਹੈ। -ਆਈਏਐੱਨਐੱਸ