ਸਾਂ ਫਰਾਂਸਿਸਕੋ, 9 ਜੁਲਾਈ
ਨਵੇਂ ਪਾਠਕਾਂ ਤੱਕ ਪਹੁੰਚ ਬਣਾਉਣ ਅਤੇ ਉਨ੍ਹਾਂ ਦੀ ਸਮੱਗਰੀ ਤੱਕ ਵਧੇਰੇ ਲੋਕਾਂ ਦੀ ਪਹੁੰਚ ਯਕੀਨੀ ਬਣਾਉਣ ਵਿਚ ਛੋਟੇ ਮੀਡੀਆ ਪ੍ਰਕਾਸ਼ਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਵਜੋਂ ਗੂਗਲ ਵੱਲੋਂ ਇਕ ਸਿਖਲਾਈ ਅਕੈਡਮੀ ਗੂਗਲ ਨਿਊਜ਼ ਇਨੀਸ਼ਿਏਟਿਵ (ਜੀਐੱਨਆਈ) ਸ਼ੁਰੂ ਕੀਤੀ ਗਈ ਹੈ। ਇਸ ਅਕੈਡਮੀ ਵਿਚ 20 ਮੀਡੀਆ ਪੇਸ਼ੇਵਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਕਿ ਉਨ੍ਹਾਂ ਦੀ ਪੱਤਰਕਾਰੀ ਵਿਚ ਸਹਿਯੋਗ ਕਰਨ ਲਈ ਮਸਨੂਈ ਬੌਧਿਕਤਾ (ਏਆਈ) ਨੂੰ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਇਸ ਸਬੰਧੀ ਗੂਗਲ ਪੋਲੀਸ, ਦਿ ਲੰਡਨ ਸਕੂਲ ਆਫ਼ ਇਕਨੌਮਿਕਸ ਐਂਡ ਪੋਲੀਟਿਕਲ ਸਾਇੰਸਿਜ਼ ਜਰਨਲਿਜ਼ਮ ਨਾਲ ਭਾਈਵਾਲੀ ਕਰ ਰਿਹਾ ਹੈ।
-ਆਈਏਐੱਨਐੱਸ