ਦਾਹੋਦ (ਗੁਜਰਾਤ), 18 ਜੁਲਾਈ
ਗੁਜਰਾਤ ਦੇ ਦਾਹੋਦ ਜ਼ਿਲ੍ਹੇ ਵਿੱਚ ਅੱਜ ਇੱਕ ਮਾਲ ਗੱਡੀ ਦੇ 16 ਡੱਬੇ ਪਟੜੀ ਤੋਂ ਉਤਰ ਗਏ, ਜਿਸ ਕਾਰਨ 29 ਰੇਲਗੱਡੀਆਂ ਦਾ ਰੂਟ ਬਦਲਿਆ ਗਿਆ ਅਤੇ ਇੱਕ ਰੇਲਗੱਡੀ ਨੂੰ ਰੱਦ ਕਰ ਦਿੱਤਾ ਗਿਆ। ਪੱਛਮੀ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮੰਗਲ ਮਹੂਡੀ ਅਤੇ ਲਿਮਖੇੜਾ ਰੇਲਵੇ ਸਟੇਸ਼ਨਾਂ ਵਿਚਕਾਰ ਐਤਵਾਰ ਰਾਤ 12.48 ਵਜੇ ਵਾਪਰੀ। ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ। ਇਹ ਮਾਲਗੱਡੀ ਮੱਧ ਪ੍ਰਦੇਸ਼ ਦੇ ਰਤਲਾਮ ਤੋਂ ਗੁਜਰਾਤ ਦੇ ਵਡੋਦਰਾ ਜਾ ਰਹੀ ਸੀ।