ਨਵੀਂ ਦਿੱਲੀ, 1 ਜੁਲਾਈ
ਜੇ ਤੁਸੀਂ ਯੂਰਪ ਜਾਣ ਬਾਰੇ ਸੋਚ ਰਹੇ ਹੋ ਤਾਂ ਹੁਣ ਉਥੇ ਜਾਣ ਵਿਚ ਸਭ ਤੋਂ ਵੱਡੀ ਰੁਕਾਵਟ ਨੂੰ ਦੂਰ ਕਰ ਦਿੱਤਾ ਗਿਆ ਹੈ। ਯੂਰਪੀ ਯੂਨੀਅਨ ਦੇ 7 ਦੇਸ਼ਾਂ ਆਸਟਰੀਆ, ਜਰਮਨੀ, ਯੂਨਾਨ, ਸਲੋਵੇਨੀਆ, ਆਇਰਲੈਂਡ, ਆਈਲੈਂਡ ਅਤੇ ਸਪੇਨ ਦੇ ਨਾਲ ਸਵਿਟਜ਼ਰਲੈਂਡ ਨੇ ਭਾਰਤ ਦੀ ਕੋਵਿਸ਼ੀਲਡ ਨੂੰ ਮਾਨਤਾ ਦਿੱਤੀ ਹੈ। ਯੂਰਪ ਜਾਣ ਲਈ ਇਹ ਪ੍ਰਵਾਨਗੀ ਬਹੁਤ ਜ਼ਰੂਰੀ ਸੀ। ਇਸ ਸਮੇਂ ਕਿਸੇ ਵੀ ਦੇਸ਼ ਦੀ ਯਾਤਰਾ ਲਈ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੈ। ਸੂਤਰਾਂ ਨੇ ਦੱਸਿਆ ਕਿ ਐਸਟੋਨੀਆ ਨੇ ਪੁਸ਼ਟੀ ਕੀਤੀ ਹੈ ਕਿ ਉਹ ਭਾਰਤੀਆਂ ਨੂੰ ਆਪਣੇ ਮੁਲਕ ਦੀ ਯਾਤਰਾਂ ਦੌਰਾਨ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਾਰੇ ਟੀਕਿਆਂ ਨੂੰ ਮਾਨਤਾ ਦੇਵੇਗਾ।