ਤਿਰੂਵਨੰਤਪੁਰਮ: ਸੋਨਾ ਤਸਕਰੀ ਮਾਮਲੇ ਦੀ ਮੁੱਖ ਮੁਲਜ਼ਮ ਸਵਪਨਾ ਸੁਰੇਸ਼ ਲਈ ਕਥਿਤ ਤੌਰ ’ਤੇ ਜਾਅਲੀ ਡਿਗਰੀ ਸਰਟੀਫਿਕੇਟ ਬਣਾਉਣ ਦੇ ਦੋਸ਼ ਹੇਠ ਪੰਜਾਬ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੇਰਲਾ ਤੋਂ ਪੰਜਾਬ ਆਈ ਪੁਲੀਸ ਟੀਮ ਨੇ ਮੰਗਲਵਾਰ ਸਵੇਰੇ ਸਚਿਨ ਦਾਸ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ। ਪੁਲੀਸ ਨੇ ਕਿਹਾ ਕਿ ਉਸ ਨੂੰ ਭਲਕੇ ਕੇਰਲਾ ਲਿਆਂਦਾ ਜਾਵੇਗਾ। ਮੁਲਜ਼ਮ ਸਵਪਨਾ ਸੁਰੇਸ਼ ਦੀ ਸਪੇਸ ਪਾਰਕ ’ਚ ਕੰਸਲਟੈਂਟ ਵਜੋਂ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਉਸ ਦੇ ਸਰਟੀਫਿਕੇਟ ਫਰਜ਼ੀ ਦੱਸੇ ਸਨ। ਇਸ ਸਬੰਧ ’ਚ ਕੇਸ ਵੀ ਦਰਜ ਕੀਤਾ ਗਿਆ ਹੈ। -ਪੀਟੀਆਈ