ਗੋਧਰਾ (ਗੁਜਰਾਤ), 3 ਜੁਲਾਈ
ਗੋਧਰਾ ਦੀ ਅਦਾਲਤ ਨੇ ਸਾਲ 2002 ਦੇ ਗੋਧਰਾ ਰੇਲ ਕਾਂਡ ਦੇ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਹਮਲੇ ਵਿੱਚ 59 ਕਾਰ ਸੇਵਕ ਮਾਰੇ ਗਏ ਸਨ। ਗੁਜਰਾਤ ਦੇ ਪੰਚਮਹਿਲ ਜ਼ਿਲ੍ਹੇ ਦੇ ਗੋਧਰਾ ਵਿੱਚ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ ਦੋਸ਼ੀ ਰਫੀਕ ਭਟੁਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਭਟੁਕ ਨੂੰ ਫਰਵਰੀ 2021 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।