ਪਣਜੀ: ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦੱਸਿਆ ਕਿ ਉਨ੍ਹਾਂ ਦਾ ਕਰੋਨਾਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ’ਚ ਕਰੋਨਾ ਦੇ ਲੱਛਣ ਵਿਖਾਈ ਨਹੀਂ ਦੇ ਰਹੇ ਅਤੇ ਉਹ ਘਰ ’ਚ ਏਕਾਂਤਵਾਸ ਹੋ ਗਏ ਹਨ। ਮੁੱਖ ਮੰਤਰੀ ਨੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਿਆਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਮੁੱਖ ਮੰਤਰੀ ਦਫ਼ਤਰ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਦੇ ਸਾਰੇ ਅਧਿਕਾਰੀ, ਜੋ ਸ੍ਰੀ ਸਾਵੰਤ ਨਾਲ ਸੰਪਰਕ ’ਚ ਸਨ, ਨੇ ਖੁਦ ਨੂੰ ਏਕਾਂਤਵਾਸ ਕਰ ਲਿਆ ਹੈ ਤੇ ਘਰੋਂ ਹੀ ਕੰਮ ਕਰ ਰਹੇ ਹਨ। ਸਵੇਰੇ, ਸ੍ਰੀ ਸਾਵੰਤ ਨੇ ਟਵੀਟ ਕੀਤਾ,‘ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰਾ ਕੋਵਿਡ- 19 ਦਾ ਟੈਸਟ ਪਾਜ਼ੇਟਿਵ ਆਇਆ ਹੈ। ਮੇਰੇ ’ਚ ਇਸ ਵਾਇਰਸ ਦੇ ਲੱਛਣ ਵਿਖਾਈ ਨਹੀਂ ਦੇ ਰਹੇ ਤੇ ਮੈਂ ਖ਼ੁਦ ਨੂੰ ਏਕਾਂਤਵਾਸ ਕਰ ਲਿਆ ਹੈ।’