ਮੁੰਬਈ, 26 ਜੂਨਰਾਸ਼ਟਰੀ ਰਾਜਧਾਨੀ ਵਿਚ ਹਜਰਤ ਨਿਜ਼ਾਮੂਦੀਨ ਤੋਂ ਗੋਆ ਦੀ ਮਾਡਗਾਓਂ ਜਾ ਰਹੀ ਰਾਜਧਾਨੀ ਐਕਸਪ੍ਰੈਸ ਅੱਜ ਤੜਕੇ ਮਹਾਰਾਸ਼ਟਰ ਜ਼ਿਲ੍ਹੇ ਵਿਚ ਰਤਨਾਗਿਰੀ ਨੇੜੇ ਸੁਰੰਗ ਵਿਚ ਪਟੜੀ ਤੋਂ ਉਤਰ ਗਈ। ਇਸ ਮਾਰਗ ‘ਤੇ ਰੇਲ ਗੱਡੀਆਂ ਚਲਾਉਣ ਵਾਲੇ ਕੋਂਕਣ ਰੇਲਵੇ ਦੇ ਬੁਲਾਰੇ ਨੇ ਕਿਹਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।