ਮੁੰਬਈ, 27 ਅਕਤੂਬਰ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੂੰ ਕਰੋਨਾ ਹੋ ਗਿਆ ਹੈ। ਇਹ ਉਹੀ ਨੇਤਾ ਹਨ ਜਿਨ੍ਹਾਂ ਨੇ ਗੋ ਕਰੋਨਾ ਗੋ ਦਾ ਨਾਅਰਾ ਦਿੱਤਾ ਸੀ। ਰਿਪਬਲੀਕਨ ਪਾਰਟੀ ਆਫ ਇੰਡੀਆ (ਏ) ਦੇ ਨੇਤਾ ਨੂੰ ਦੱਖਣੀ ਮੁੰਬਈ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਠਾਵਲੇ (60) ਰਾਜ ਸਭਾ ਦੇ ਮੈਂਬਰ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੰਤਰਾਲੇ ਵਿੱਚ ਸਮਾਜਿਕ ਨਿਆਂ ਲਈ ਰਾਜ ਮੰਤਰੀ ਹਨ। ਮੰਤਰੀ ਸ਼ੂਗਰ ਵੀ ਹੈ। ਮੰਤਰੀ ਨੇ ਬੀਤੇ ਦਿਨ ਮੁੰਬਈ ਵਿੱਚ ਅਭਿਨੇਤਰੀ ਪਾਇਲ ਘੋਸ਼ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ।